Archive for the ‘PUNJABI’ Category

ਮੈਂ ਆਇਆ ਪਰਦੇਸ
ਛਡ ਕੇ ਆਪਣਾ ਦੇਸ਼

ਸਾਰਿਆ ਤੋ ਦੂਰ
ਹਾਂ ਮੈਂ ਕਿੰਨਾ ਮਜਬੂਰ

ਦਿਲ ਵੀ ਨੀ ਲੱਗਦਾ
ਤੇ ਯਾਦ ਬੜੀ ਆਉਂਦੀ ਏ

ਨਿਤ ਨਵੀ ਮੁਸੀਬਤਾਂ
ਆਉਣ ਫੇਰਾ ਪਾਉਂਦੀ ਏ

ਚਾਚੇ ਤਾਏ ਮਾਮੇ ਸਾਰੇ
ਬੜੇ ਚੇਤੇ ਆਉਂਦੇ ਨੇ

ਯਾਰਾਂ ਨਾਲ ਗੁਜਾਰੇ ਦਿਨ
ਦਿਲ ਨੂੰ ਬੜਾ ਰੁਵਾਉਂਦੇ ਨੇ

ਤੂੰ ਵੀ ਮੈਨੂ ਰੋਜ ਮਾਏ
ਚੇਤੇ ਕਰਦੀ ਹੋਵੇਂਗੀ

ਕਰ ਕੇ ਤੂੰ ਯਾਦ ਮੈਨੂ
ਅਖਾਂ ਭਰਦੀ ਹੋਵੇਂਗੀ

ਬਾਪੁ ਦੀ ਝਿੜਕ ਨੂੰ ਵੀ
ਕਿੱਦਾ ਮੈਂ ਭੁਲਾਵਾ

ਚਿਤ ਕਰੇ ਆ ਕੇ ਹੁਣੀ
ਰੱਜ ਗੱਲ ਨਾਲ ਲਾਵਾ

ਗੁੱਸਾ ਬੜਾ ਹੁੰਦੇ ਸੀ
ਤੇ ਪਿਆਰ ਵੀ ਕਰਦੇ ਸੀ

ਮੇਰੀ ਸਾਰੀ ਗਲਤੀਆਂ ਨੂੰ
ਮਾਫ਼ ਵੀ ਓਹ ਕਰਦੇ ਸੀ

ਭੈਣ ਨਾਲ ਨਿਤ ਹੀ ਲੜਾਈ ਹੁੰਦੀ ਸੀ
ਸ਼ਾਮੀ ਬਾਪੁ ਨੇ ਫੇਰ ਕਲਾਸ ਲਗਾਈ ਹੁੰਦੀ ਸੀ

ਹਾਥ ਜੋੜ ਕੇ ਮਾਫ਼ੀ ਮੰਗਨੀ ਪੈਂਦੀ ਸੀ
ਕਸੂਰ ਓਹਦਾ ਵੀ ਹੋਵੇ ਪਰ ਗਲਤੀ ਮੰਨਨੀ ਪੈਂਦੀ ਸੀ

ਓਥੋ ਵਾਲਾ ਵੇਲਾ ਬੜਾ ਹੀ ਸੁਖੇਲਾ ਸੀ
ਰਾਤ ਨੂ ਜੁੜ ਬਹਿਣਦੇ ਜਿਵੇ ਲਗਦਾ ਕੋਈ ਮੇਲਾ ਸੀ

ਇਕਠੇਆ ਨੇ ਸਾਰਿਆ ਰੋਟੀ ਖਾਈ ਦੀ ਸੀ
ਨਿਤ ਹੀ ਕੋਈ ਨਵੀ ਗੱਲ ਸੁਨਾਈ ਦੀ ਸੀ

ਖੁਸ ਬੜਾ ਹੋਇਆ ਜਦੋ ਵੀਸਾ ਸੀ ਲਗਿਆ
ਪਰ ਮਾਂ-ਪਓ ਨੇ ਦੁਖ ਸਾਰਾ ਸੀਨੇ ਵਿਚ ਦੱਬਿਆ

ਕਾਲੀ ਬੜੀ ਮੈਨੂ ਸੀ ਬਾਹਰ ਆਉਣ ਦੀ
ਦਿਨ ਰਾਤ ਕੰਮ ਕਰਕੇ ਡਾਲਰ ਕਮਾਉਣ ਦੀ

ਡਾਲਰਾ ਦੇ ਚੱਕਰਾਂ ਚ ਐਸਾ ਮੈਂ ਫਸਿਆ
ਸਾਰਿਆ ਨੂ ਭੁੱਲ ਕੇ ਚੇਤੇ ਕੁਜ ਵੀ ਨਾ ਰਖਿਆ

ਇਥੋ ਦੇ ਰੰਗ ਵਿਚ੍ਹ ਮੈਂ ਵੀ ਰੰਗਿਆ ਗਿਆ
ਮਾੜੇ ਵਕ਼ਤ ਤੇ ਲੋਕਾ ਦੇ ਹਥੋ ਕਈ ਵਾਰੀ ਟੰਗਿਆ ਗਿਆ

ਫੇਰ ਸਮਾਂ ਲੰਘਿਆ ਜਦੋ ਪਿਛੇ ਤੱਕਿਆ
ਹਾਥ ਮੇਰੇ ਖਾਲੀ ਸੀ ਮੈਂ ਕੁਜ ਵੀ ਨਾ ਖਟਿਆ

ਆ ਕੇ ਇਥੇ ਹਰਮਨ ਨੇ ਸਬ ਕੁਜ ਹੀ ਗਵਾ ਲਿਆ
ਨਾ ਚਾਉਦੀਆ ਹੋਏ ਵੀ ਇਥੇ ਰਹਿਣ ਦਾ ਮੰਨ ਬਣਾ ਲਿਆ

ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

ਖੋਰੇ ਕਿਥੋ ਸਿਖਇਆ ਏ
ਤੂ ਪਿਠ ਤੇ ਵਾਰ ਕਰਨਾ

ਗੈਰਾ ਦੀ ਚੂਕ ਵਿੱਚ ਆ ਕੇ
ਤੂੰ ਹੱਦਾ ਪਾਰ ਕਰਨਾ

ਆਪਣਾ ਬਣਾ ਕੇ ਕੋਲ ਬੈਠਾ ਕੇ
ਗੱਲਾਂ ਹੋਰਾ ਦੀਆਂ ਕਰਨਾ

ਬੇ ਰੁਤ੍ਤੇ ਬੇ ਮੋਸਮ ਵਾਂਗੂ
ਬਦਲੀ ਬੰਨ ਕੇ ਵਰਨਾ

ਖੈਰ ਇਹ ਤਾ ਮੈਨੂ ਪਤਾ ਸੀ
ਅੱਸੀ ਤੇਰੇ ਹਾਥੋ ਹੈ ਮਰਨਾ

ਪਰ ਮਾਰਨ ਤੋ ਪਹਿਲਾ ਪੁਛ ਲੈਂਦੀ
ਖੋਰੇ ਲੋਕ ਵੀ ਗਵਾਹੀ ਦੇ ਦੇਂਦੇ

ਕਸੂਰ ਤਾ ਸਾਰਾ ਤੇਰਾ ਸੀ
ਅੱਸੀ ਫੇਰ ਵੀ ਸਫਾਈ ਦੇ ਦੇਂਦੇ

ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

ਕੰਡਿਆ ਤੇ ਸੋਨਾ ਹੁੰਦਾ ਰੋਜ ਮੇਰਾ
ਹਿਜਰਾ ਦੀ ਅੱਗ ਵੀ ਸੇਕੀ ਦੀ ਏ

ਪੈਂਦਾ ਨੀ ਮੁੱਲ ਮੋਹਬੱਤਾਂ ਦਾ
ਬੇਵਫਾਈ ਵਾਲੀ ਗੱਲ ਵੀ ਵੇਖੀ ਦੀ ਏ

ਬਿਨਾ ਸੋਚੇ ਲਗਦੀਆਂ ਜਦੋ ਪ੍ਰੀਤਾ
ਰੋਜ ਹੁੰਦੀ ਲੜਾਈ ਵੀ ਵੇਖੀ ਦੀ ਏ

ਪਲ ਵਿੱਚ ਬੰਨ-ਦਾ ਪਲ ਵੀ ਟੇਹਨਾ
ਰੋਜ ਹੁੰਦੀ ਤਬਾਹੀ ਵੀ ਵੇਖੀ ਦੀ ਏ

ਲਾ ਕੇ ਯਾਰੀ ਬੇਕਦਰਾਂ ਨਾਲ
ਫੇਰ ਹੁੰਦੀ ਰੁਸਵਾਈ ਵੀ ਵੇਖੀ ਦੀ ਏ

ਜਦੋ ਲੱਗੀਆਂ ਤੋੜ ਜਾਂਦੇ ਨੇ ਲੋਕੀ
ਓਦ੍ਦੋ ਹੁੰਦੀ ਜ਼ਗ ਹਸਾਈ ਵੀ ਵੇਖੀ ਦੀ ਏ

ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

ਸੱਜਣਾ ਦੀ ਬੇਵਫਾਈ ਨੇ
ਸਾਨੂ ਜੇਉਣਦੀਆ ਹੀ ਮਾਰ ਦਿੱਤਾ

ਪਹਿਲਾ ਹੀ ਚਰਚੇ ਬਥੇਰੇ ਸੀ
ਏਕ ਹੋਰ ਨਵਾ ਚੰਨ ਚਾੜ ਦਿੱਤਾ

ਤੇਰੀ ਯਾਰੀ ਦਾ ਸਿਲਾ ਫੇਰ
ਹਰ ਗਾਲੀ ਵਿਚ ਆਮ ਹੋ ਗਿਆ

ਐਸਾ ਮੁੱਲ ਮੋੜਿਆ ਸਾਡੇ ਪਿਆਰ ਦਾ ਕਿ
ਰੱਜ ਕੇ ਬਾਜਵਾ ਬਦਨਾਮ ਹੋ ਗਿਆ

ਕਲਮ :- ਹਰਮਨ ਬਾਜਵਾ ( ਮੁਸ੍ਤਾਪੁਰਿਆ )

ਜਦੋ ਕਰ ਨਾ ਸਕਿਆ ਹਾਸਿਲ ਤੈਨੂੰ
ਓੁਹਦੋ ਦਿਲ ਨੂੰ ਬੜਾ ਸਮਝਾਇਆ
ਨਾ ਮਿਲੀ ਥਾਂ ਕਬਰਾ ਵਿੱਚ ਵੀ
ਤੇਰੀ ਗਾਲੀ ਚ ਆਨ ਡੇਰਾ ਲਾਇਆ
ਕੱਡਦੇ ਕਸੀਦੇ ਲੰਘਦੇ ਲੋਕੀ
ਇਕ ਹੋਰ ਨੂੰ ਸਾਧ ਬਣਾਇਆ
ਇਸ ਚੰਦਰੇ ਹੁਸਨ ਦੇ ਕਹਿਰ ਨੇ ਤਾਂ
ਕਇਆ ਨੂੰ ਸੂਲੀ ਚੜਾਇਆ
ਕਹਿੰਦੇ ਹਰਮਨ ਮੁੜ ਜਾ ਵਾਪਿਸ
ਇਥੋ ਕਿਸੇ ਨਾ ਕੁਜ ਵੀ ਥਿਆਇਆ
ਲੱਖ ਕੋਸ਼ਿਸ਼ ਭਾਵੇ ਕਰ ਕੇ ਵੇਖ ਲੈ
ਮੁੜ ਆਖੇਂਗਾ ਮੇਂ ਪਛਤਾਇਆ
ਲਾ ਇਲਾਜ਼ ਇਹ ਰੋਗ ਪੈੜ੍ਹਾ
ਕਿਉ ਜਿੰਦ ਨੂੰ ਐਂਵੇ ਲਾਇਆ
ਬਾਜਵਾ ਵੇ ਮੁਸਤਾਪੁਰ ਵਾਲਿਆ
ਇਸ਼ਕ਼ ਕਿਸੇ ਦੇ ਹੰਥ ਨਾ ਆਇਆ
ਕਲਮ :– ਹਰਮਨ ਬਾਜਵਾ ( ਮੁਸਤਾਪੁਰੀਆ )
ਸਜਰੇ ਪਿਆਰ ਦੀ ਹੋਈ ਸ਼ੁਰੁਆਤ ਸੀ
ਸਜਨਾ ਦੇ ਨਾਲ ਹੋਣੀ ਪਹਲੀ ਮੁਲਾਕਾਤ ਸੀ

ਚੰਨ ਸੀ ਨਿਖਾਰ ਤੇ ਤਾਹੀਊ ਚਾਨਣੀ ਉਹ ਰਾਤ ਸੀ
ਸੰਘਦੇ ਸੰਘਾਓੰਦੇ ਸ਼ੁਰੂ ਕੀਤੀ ਗੱਲ ਬਾਤ ਸੀ

ਸੋਹਣੇ ਮੁਖੜੇ ਦੇ ਵੱਲ ਮਾਰੀ ਜਦੋ ਝਾਤ ਸੀ
ਕੁਜ ਵੀ ਨਾ ਚੇਤੇ ਰਿਹਾ ਭੁੱਲੀ ਸਾਰੀ ਕਾਏਨਾਤ ਸੀ

ਬੁੱਲਾ ਨੇ ਬਿਆਨ ਕੀਤੇ ਜੋ ਦਿਲ ਦੇ ਜੱਜਬਾਤ ਸੀ
ਅਖਾਂ ਊਹਦੀਆਂ ਨੇ ਵੀ ਸ਼ਾਇਦ ਪਾਈ ਕੋਈ ਬਾਤ ਸੀ

ਬੜੇ ਓਖੇ ਦੱਸਣੇ ਊਸ ਵੇਲੇ ਜੋ ਹਾਲਾਤ ਸੀ
ਮੱਠੀ ਮੱਠੀ ਦੀਵੇ ਦੀ ਲੋ ਨੇ ਕੀਤੀ ਪਰਭਾਤ ਸੀ

ਰਿਹਾ ਨਾ ਕੋਈ ਡਰ ਇਕ ਦੂਜੇ ਦਾ ਜੋ ਸਾਥ ਸੀ
ਪਤਾ ਹੀ ਨਾ ਲੱਗਾ ਫੇਰ ਕਿੱਦਾ ਲੰਘੀ ਉਹ ਰਾਤ ਸੀ

ਸਜਰੇ ਪਿਆਰ ਦੀ ਹੋਈ ਸ਼ੁਰੁਆਤ ਸੀ
ਸਜਨਾ ਦੇ ਨਾਲ ਹੋਣੀ ਪਹਲੀ ਮੁਲਾਕਾਤ ਸੀ…

ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
ਬਿਨ ਪਾਣੀ ਦੇ ਜਿਵੇ ਫੁੱਲਾਂ ਨੇ
ਅਖੀਰ ਇਕ ਦਿਨ ਸੁੱਕ ਹੀ ਜਾਣਾ
ਰਾਹਾਂ ਤੇਰੀਆਂ ਵਿੱਚ ਕਰਦੇ ਉਡੀਕਾਂ ਨੇ
ਖੋਰੇ ਅਸੀਂ ਵੀ ਇਕ ਦਿਨ ਮੁੱਕ ਹੀ ਜਾਣਾ
ਤੇਰੀ ਸੋਚਾਂ ਫਿਕਰਾਂ ਵਿੱਚ ਰਹਿੰਦੇ ਨੇ
ਮੈਂ ਪਥੱਰ ਵਾਂਗ ਬੁੱਤ ਬਣ ਹੀ ਜਾਣਾ
ਜੇ ਹੁੰਦੀ ਕਦਰ ਮੇਰੇ ਪਿਆਰ ਦੀ ਓੁਹਨੂੰ
ਸ਼ਾਇਦ ਓੁਹਨੇ ਨਹੀ ਸੀ ਕੀਤੇ ਰੁਕ ਜਾਣਾ
ਫੇਰ ਲਗਦਾ ਏ ਗਲੀਆਂ ਇਸ਼ਕ਼ ਦੀਆਂ ਵਿੱਚ
ਊਹਨੇ ਰੁਲਣ ਲਈ ਤੈਨੂ ਸੁੱਟ ਹੀ ਜਾਣਾ
ਰੌਂਦਿਆ ਕੁਰਲਾਂਦਿਆ ਇਕ ਦਿਨ ਤੂੰ
ਫੇਰ ਅੰਦਰੌ ਅੰਦਰੀ ਟੂਟ ਹੀ ਜਾਣਾ
ਬਾਜਵੇਆ ਓਏ ਮੁਸਤਾਪੁਰ ਵਾਲਿਆ
ਊਹਨਾ ਹੋਲੀ ਹੋਲੀ ਤੈਨੂੰ ਭੂੱਲ ਹੀ ਜਾਣਾ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
ਐਂਵੇ ਮਾੜਾ ਕਹਿੰਦੇ  ਸ਼ਰਾਬ ਨੂੰ
ਜੋ ਕਇਆ ਦੇ ਘਰ ਪੱਟਦੀ ਏ

ਜਰਾ ਵੇਖੋ ਗੋਰ ਨਾਲ ਨਜਰਾਂ ਮਾਰ ਕੇ
ਕਇਆਂ ਨੂੰ ਉਜੱਡਨੋ ਡਾਕਦੀ ਏ

ਦੁਖ ਤਕਲੀਫਾਂ ਘਾਟੇ ਵਾਦੇ
ਲੋਕੀ ਇਹਦੇ ਸਹਾਰੇ ਜਰ ਜਾਂਦੇ

ਜੋ ਰਹੇਂਦੇ ਕੋਹਾ ਦੂਰ ਇਸਤੋ
ਖੋਰੇ ਕਿੱਦਾ ਜ਼ਿੰਦਗੀ ਜਰ ਜਾਂਦੇ

ਦੁਖ ਹੋਵੇ ਜਾ ਗੱਲ ਕੋਈ
ਜਾ ਖੁਸ਼ੀ ਦਾ ਕੋਈ ਸਵਾਲ ਹੋਵੇ

ਜੇ ਹੋਵੇ ਨਾ ਦਾਰੂ ਕੋਲ ਮਿਤਰੋ
ਫੇਰ ਬੇਰੰਗਾ ਜਿਹਾ ਮਾਹੋਲ ਹੋਵੇ

ਦਰਦਾ ਦੀ ਇਹਨੂੰ ਦਵਾ ਕਹਿੰਦੇ
ਹਰ ਮਰਜ ਦਾ ਇਹ ਇਲਾਜ ਏ

ਅਮੀਰ ਤੋ ਲੈ ਕੇ ਗਰੀਬ ਤਕ
ਹਰ ਕੋਈ ਇਹਦਾ ਮੋਹਤਾਜ ਏ

ਜੁੜ ਬਹਿੰਦੇ ਜਦੋ ਕੀਤੇ ਯਾਰ ਕਦੇ
ਡੱਟ ਖੁਲਦੇ ਹੁੰਦੀ ਜਦੋ ਰਾਤ ਏ

ਮੌਜਾਂ ਮਾਣਦੇ ਲੁਟਦੇ ਨਜਾਰੇ
ਕਰਦੇ ਗੱਲਾਂ ਪੁਰਾਣੀਆਂ ਯਾਦ ਨੇ

ਬਾਜਵਾ ਕਿਉ ਕਰਦੇ ਨਫਰਤ ਇਸਤੋ
ਹਰ ਗੱਲ ਦਾ ਏਸ ਕੋਲ ਜਵਾਬ ਏ

ਇਹ ਰੀਤ ਪੁਰਾਨੀ ਚਲਦੀ ਆਈ
ਇਹਦੇ ਨਾਲ ਹੀ ਸੱਥਾ ਆਬਾਦ ਨੇ

ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

ਜਿੰਦ ਨਿਮਾਣੀ ਦੁਖਾਂ ਨੇ ਘੇਰੀ
ਆਪਣੇ ਵੀ ਛੱਡ ਗਏ ਸਾਥ ਨੇ

ਦਿਨੇ ਹਨੇਰਾ ਦਿਸਦਾ ਮੈਨੂ
ਉੱਤੋ ਕਾਲੀ ਰਾਤ ਏ

ਕਿਸਨੂੰ ਅਪਣਾ ਆਖਾ ਮੈਂ
ਕੋਈ ਨਾ ਦੇਂਦਾ ਸਾਥ ਏ

ਦਿਲ ਦੀਆਂ ਕੰਧਾਂ ਚੋ ਚੋ ਢਈਆ
ਪੂਰੇ ਨਾ ਹੋਏ ਜਜਬਾਤ ਨੇ

ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
ਤੇਰੇ ਆਉਣ ਦੀ ਖਬਰ ਮਿਲੀ
ਰਾਹਾਂ ਉਡੀਕਾਂ ਤੇਰੀ ਵੇ

ਬਾਰ ਬਾਰ ਮੈਂ ਖਿੜਕੀ ਖੋਲਾ
ਬੂਹੇ ਤੇ ਲਾਈ ਢੇਰੀ ਵੇ

ਅਖਾਂ ਹੋਈਆਂ ਪਥਰ ਮੇਰੀਆਂ
ਘੜੀਆਂ ਇੰਤਜ਼ਾਰ ਦੀਆਂ ਲਮੇਰੀ ਵੇ

ਕਰ ਇਤਬਾਰ ਭਰੋਸਾ ਵੇ ਤੂੰ
ਤੇਰੀ ਆਂ ਵੇ ਮੈਂ ਤੇਰੀ ਵੇ

ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )