Archive for the ‘PUNJABI’ Category
0
ਦਾਤੇ ਦਾ ਸ਼ੁਕਰ ਮਣਾ
ਫ਼ਰਸ਼ ਤੋ ਅਰਸ਼ ਬਿਠਾਇਆ
ਇੰਨਾ ਤੈਨੂੰ ਕਾਬਿਲ ਬਣਾਇਆ
ਮਾਂ-ਪਓ ਦਾ ਬਣਇਆ ਸਰਮਾਇਆ
ਗੁਰੂਆਂ ਨੇ ਚਰਨਾਂ ਚ ਬਿਠਾਇਆ
ਸਦਾ ਸਚ੍ਚ ਦੇ ਰਾਹ ਤੇ ਪਾਇਆ
ਹਰ ਪਾਸੇ ਤੈਨੂੰ ਤਰੱਕੀ ਬਕਸ਼ੀ
ਔਗੁਣਾ ਨੂੰ ਤੇਰੇ ਸਾਫ਼ ਕੀਤਾ
ਦੁਨਿਆ ਦਾ ਹਰ ਸੁਖ ਵੀ ਦਿੱਤਾ
ਤੂੰ ਵੀ “ਹਰਮਨ” ਫਰਜ਼ ਨਿਭਾ
“ਬਾਜਵਾ” ਵੇਹੜੇ ਖੁਸ਼ੀਆਂ ਨਚਾ
ਮੈਂ ਨਿਮਾਣਾ ਜਿਹਾ ਬੰਦਾ
ਜਿੰਨਾ ਹੋ ਸਕਦਾ ਮੈਂ ਕਰ ਰਿਹਾ
ਚੰਗੇ ਬੁਰੇ ਦੀ ਪਛਾਨ ਨਹੀ
ਹਰ ਸਕ੍ਸ਼ ਤੇ ਭਰੋਸਾ ਕਰ ਰਿਹਾ
ਲਹਿਰਾਂ ਪੂੱਠੀਆ ਸਮੰਦਰ ਦੀਆਂ
ਕਰ ਕੇ ਹਿਮੱਤ ਫੇਰ ਵੀ ਤਰ ਰਿਹਾ
ਭਾਵੇਂ ਵੱਗਦੀ ਹਨੇਰੀ ਦੁਖਾਂ ਦੀ
ਖੋਲ ਅਖਾਂ ਰਾਹ ਦੇ ਉੱਤੇ ਚਲ ਰਿਹਾ
ਨਾ ਦੇਵੇ ਕੋਈ ਦਗਾ ਕਦੇ ਵੀ
ਹਰ ਵੇਲੇ ਦੁਆ ਇਹ ਕਰ ਰਿਹਾ
ਰੱਬ ਵੀ ਖੜਾ ਹੈ ਨਾਲ ਮੇਰੇ
ਤਾਂਹੀ ਖੁਸ਼ੀ ਦਾ ਹੁੰਗਾਰਾ ਭਰ ਰਿਹਾ
ਪਰ ਕਹਿੰਦੇ ਦੁਨਿਆ ਮਤਲਬੀ ਹੈ
ਹਰ ਕੋਈ ਮਤਲਬ ਪੂਰਾ ਕਰ ਰਿਹਾ
ਕੀ ਲੈ ਜਾਣਾ ਜਹਾਨੋ ਨਾਲ ਕਿਸੇ ਨੇ
ਹਰਮਨ ਸਫ਼ਰ ਜ਼ਿੰਦਗੀ ਦਾ ਪੂਰਾ ਕਰ ਰਿਹਾ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
ਜਾਦੂ ਇਸ਼ਕ਼ ਦਾ ਸਿਰ ਚੜ ਬੋਲਦਾ
ਚੰਗੇ ਭਲੇ ਨੂੰ ਗਲੀਆਂ ਚ ਰੋਲਦਾ
ਨਵੇ ਬੂਹੇ ਇਮਤਿਹਾਨਾ ਦੇ ਖੋਲਦਾ
ਪੀੜਾ ਸ਼ਹਿ ਕੇ ਵੀ ਮੁਹੋ ਕੁਜ ਨੀ ਬੋਲਦਾ
ਬੰਦਾ ਕੀ ਤੋ ਕੀ ਹੈ ਬੰਨ ਜਾਂਦਾ
ਜਦੋ ਇਸ਼ਕ਼ ਚ ਕਿਸੇ ਦੇ ਪੈ ਜਾਂਦਾ
ਆਖਾਂ ਖੁਲੀਆਂ ਨਾਲ ਸੁਪਨੇ ਹੈ ਲਈ ਜਾਂਦਾ
ਨਾਲੇ ਫਿਕਰਾਂ ਵਿਚ ਓਹਦੇ ਹੈ ਢਈ ਜਾਂਦਾ
ਫੇਰ ਚੇਤਾ ਕਿਸੇ ਦਾ ਨਹੀ ਰਹਿੰਦਾ
ਬਸ ਸੱਜਣਾ ਦਾ ਹੋ ਕੇ ਰਹਿ ਜਾਂਦਾ
ਇਹ ਇਸ਼ਕ਼ ਤੇ ਉਸ ਜ਼ਹਿਰ ਵਰਗਾ
ਜਿਹਨੂੰ ਪੀ ਕੇ ਆਸ਼ਿਕ਼ ਮਰਦਾ ਨਹੀ
ਨਾਂ ਸੱਜਣਾ ਨੂੰ ਫੇਰ ਛੱਡਿਆ ਜਾਵੇ
ਪੈੜ ਲੱਬਨੋ ਉਹਦੀ ਵੀ ਹੱਟਦਾ ਨਹੀ
ਮੈਂ ਸੁਨਿਆ ਸੀ ਕਿਸੇ ਆਸ਼ਿਕ਼ ਤੋਂ
ਕਹਿੰਦਾ ਉਹਦੇ ਬਿਨਾ ਮੇਰਾ ਸਰਦਾ ਨਹੀ
ਭਾਵੇ ਅੱਖਾ ਤੋਂ ਕੋਹਾ ਦੂਰ ਸਹੀ
ਬਿਨਾ ਮਰਜੀ ਉਹਦੀ “ਬਾਜਵਾ” ਮਰਦਾ ਨਹੀ
ਸਾਰੇ ਦੁਖ ਹੱਸ ਕੇ ਸੇਹ ਲੂੰਗਾ
ਉਹਦਾ ਇਕ ਵੀ ਅੱਥਰੂ ਜਰਦਾ ਨਹੀ
ਮੇਰੀ ਜ਼ਿੰਦਗੀ ਅਧੂਰੀ ਉਹਦੇ ਬਿਨਾ
ਕਿਉਂ ਇਸ਼ਕ਼ ਸਬਕ ਇਹ ਪੜਦਾ ਨਹੀ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
ਸੋਹਨੀ ਸੂਰਤ ਵੇਖ ਦਿਲ ਸਮਝੋਉਣਾ ਓਖਾ
ਐਂਵੇ ਕਹਿ ਕੇ ਯਾਰ ਬਨੋਉਣਾ ਓਖਾ
ਨਿਤ ਗਾਲੀ ਚ ਗੇੜੇ ਲਾਉਣਾ ਓਖਾ
ਇੱਕੋ ਥਾਂ ਡੇਰਾ ਪਾਉਣਾ ਓਖਾ
ਦਿਲ ਵਿਚ ਪਿਆਰ ਛੁਪੋਉਣਾ ਓਖਾ
ਕਢ੍ਹ ਤਰੀਕੇ ਹਜ਼ਾਰ ਜਤੋਉਣਾ ਓਖਾ
ਕਰੇ ਇਨਕਾਰ ਤੇ ਤਰਲੇ ਪਾਉਣਾ ਓਖਾ
ਸਾਬਿਤ ਕਰ ਕੇ ਇਤਬਾਰ ਕਰਾਉਣਾ ਓਖਾ
ਬਿਨਾ ਵੇਖੇ ਚਿਤ ਟਿਕੋਉਣਾ ਓਖਾ
ਵੇਖ ਦੋ ਪਲ ਛਡ ਕੇ ਜਾਣਾ ਓਖਾ
ਸੱਜਣ ਰੁੱਸੇ ਫੇਰ ਮਾਨੋਉਣਾ ਓਖਾ
ਕੱਲੇਆ ਵਕ਼ਤ ਲੰਘੋਉਣਾ ਓਖਾ
ਨਿਤ ਦੇ ਨਖਰੇ ਪੁਗੋਉਣਾ ਓਖਾ
ਹਰ ਗੱਲ ਤੇ ਇਤਰਾਜ਼ ਜਤੋਉਣਾ ਓਖਾ
ਕਰ ਕੇ ਭੁੱਲ ਬਖ਼ਸ਼ੋਉਣਾ ਓਖਾ
ਝੂਠੀ ਗੱਲ ਤੇ ਪਰਦੇ ਪਾਉਣਾ ਓਖਾ
ਆਸ਼ਿਕ਼ ਤੋ ਕਮਲਾ ਅਖਵੋਉਣਾ ਓਖਾ
ਵਾਂਗ ਝੱਲੇਇਆ ਹਾਲ ਬਾਨੋਉਣਾ ਓਖਾ
ਲਾ ਕੇ ਤੋੜ ਸਿਖਰ ਚਡੋਉਣਾ ਓਖਾ
ਮਿਲਿਆ ਯਾਰ ਵਿਸਾਰ ਭੁਲੋਉਣਾ ਓਖਾ