ਮੈਂ ਵੀ ਚੋਉਂਦਾ ਸੀ ਉਹਨੂੰ

Posted: 30/10/2012 in PUNJABI
ਮੈਂ ਵੀ ਚੋਉਂਦਾ ਸੀ ਉਹਨੂੰ
ਉਹ ਵੀ ਜਾਣ ਵਾਰਦੀ ਸੀ
ਖੋਰੇ ਕਰਜ ਸੀ ਉਹ ਕਿਹੜਾ
ਜੀਦਾ ਮੁੱਲ ਉਹ ਤਾਰਦੀ ਸੀ
ਹੋਵਾ ਨਾ ਜੱਦ ਕੋਲ ਮੈਂ
ਮੇਰੀ ਫੋਟੋ ਨੂੰ ਨਿਹਾਰਦੀ ਸੀ
ਉਹਦੀ ਇੱਕੋ ਕਾਤਿਲ ਤੱਕਣੀ ਹੀ
ਸਾਡਾ ਸੀਨਾ ਠਾਰਦੀ ਸੀ
ਮੇਰਾ ਹਰ ਸ਼ੋਂਕ ਪੁਗਾਨ ਲਈ
ਆਪਣੀਆ ਰੀਜਾ ਮਾਰਦੀ ਸੀ
ਕਿੱਦਾ ਖੁਸ ਰਹਾਂ ਹਰ ਵੇਲੇ
ਬਸ ਏਹ੍ਹੋ ਗੱਲ ਵਿਚਾਰਦੀ ਸੀ
ਭਾਵੇ ਹੋਵਾ ਮੈਂ ਨਾਰਾਜ ਕਦੇ
ਪਰ ਉਹਦੀ ਹਰ ਗੱਲ ਪਿਆਰ ਦੀ ਸੀ
ਸਾਡੇ ਕਿੱਤੇ ਕਈ ਟੁੱਟੇ ਵਾਦੇ
ਪਰ ਉਹ ਪੱਕੀ ਕੋਲ ਕਰਾਰ ਦੀ ਸੀ
ਅੱਸੀ ਭਾਵੇ ਉਹਨੂੰ ਉਡੀਕੀਆ ਨਹੀ
ਉਹਨੂੰ ਭੁਖ ਸਾਡੇ ਦੀਦਾਰ ਦੀ ਹੀ ਸੀ
ਅੱਸੀ ਪਤਝੜ ਵੇਖੀ ਹਰ ਪਾਸੇ
ਉਹਨੇ ਲਿਆਂਦੀ ਰੁੱਤ ਬਹਾਰ ਦੀ ਸੀ
ਹੰਜੂ ਆਨ ਤੋ ਪਹਿਲਾ ਸੀ ਪੂੰਜ ਦਿੰਦੀ
ਹੱਸੇ ਖਿੱਲਰ ਦੇ ਜਦੋ ਵੰਗ ਛੰਨਕਾਰ ਦੀ ਸੀ
ਮੈਂ ਲੱਬ-ਦਾ ਰੱਬ ਮੰਦਿਰ ਮਸਜਿਦਾ ਚ ਰਿਹਾ
ਹਰ ਵੇਲੇ ਉਹ ਮੇਰੀ ਆਰਤੀ ਉਤਾਰ ਦੀ ਸੀ
ਮੈਂ ਬੈਠਾ ਸੀ ਕੋਹਾ ਦੂਰ ਓਸ ਤੋ
ਉਹਦੇ ਲਈ ਹਰ ਘੜੀ ਇੰਤਜ਼ਾਰ ਦੀ ਸੀ
ਸ਼ਕ ਕਰਨ ਨੂੰ ਉਹ ਕਰ ਲੈਂਦੀ
ਕਰਾ ਸੱਜਦੇ ਉਹਦੇ ਗੱਲ ਇਤਬਾਰ ਦੀ ਸੀ
ਹਰ ਮੋੜ ਤੇ ਲਿਆ ਇਮਤਿਹਾਨ ਉਹਦੇ ਪਿਆਰ ਦਾ
ਸਾਡੀ ਬਣ ਗਈ ਆਦਤ ਹਰ ਵਾਰ ਦੀ ਸੀ
ਅੱਸੀ ਮੰਗਦੇ ਸਫਾਈ ਖੋਰੇ ਕਿਸ ਗੱਲ ਦੀ ਸੀ
ਉਹ ਚੁੱਪ ਰਹ ਕਿੰਨੇ ਹੀ ਦੁਖ ਸਹਾਰ ਦੀ ਸੀ
ਉਹਦੇ ਜਾਨ ਪਿਛੋ “ਹਰਮਨ ” ਨੂੰ ਇਹਸਾਸ ਹੋਇਆ
ਖੇਡ ਸੋਖੀ ਨਹੀ “ਬਾਜਵਾ” ਇਸ਼ਕ਼ ਵਿਆਪਾਰ ਦੀ ਸੀ
“ਮੁਸਤਾਪੁਰਿਆ” ਵੇ ਚਰਚਾ ਹੁੰਦੀ ਗਲੀ ਗਲੀ
ਗੱਲ ਉਹਦੀ ਜਿੱਤ ਤੇ ਸਾਡੀ ਹਾਰ ਦੀ ਸੀ
ਕਲਮ- ਹਰਮਨ ਬਾਜਵਾ ( ਮੁਸਤਾਪੁਰਿਆ )
Comments
  1. manjeet kaur's avatar manjeet kaur says:

    You replied to this comment.

Leave a reply to Bajwa Mustapuria Cancel reply