Archive for the ‘PUNJABI’ Category

ਹਾੜਾ ਈ ਓਹ੍ਹ ਮੇਰੇ ਡਾਡੇਈਆ ਰੱਬਾ
ਇੰਨਾ ਕਹਿਰ  ਤੂੰ  ਕਾਹਤੋ ਕਮਾਈਆ
ਤੇਰੀ ਰਜਾ ਵਿੱਚ ਰਹਿ ਕੇ ਦਿਨ ਕੱਟਦਾ ਸੀ
ਕਿਓੁ ਦੁਖ ਝੋਲੀ ਤੂੰ ਮੇਰੀ ਪਾਇਆ
ਤੇਰਾ ਨਾ ਲੇ ਕੇ ਸੀ ਸਾਹ ਚਲਦੇ
ਕਿਓੁ ਓਹਨਾ ਨੂੰ ਵੀ ਜਾਵੇ ਕਟਾਇਆ
ਕਿਓੁ ਮੋੜ ਲਿਆ ਤੂੰ ਮੁਖ ਮੈਥੋ
ਏਡਾ ਕੀ ਮੈਂ ਪਾਪ ਕਮਾਇਆ
ਤੇਰਾ ਭਾਣਾ ਮੰਨ ਕੇ ਸਹਿੰਦਾ ਰਿਹਾ ਮੈਂ
ਕਦੇ ਵੀ ਨੀ ਸਿਰ ਨੂੰ ਉਠਾਇਆ
ਮੈਂ ਵੰਡ ਦਾ ਰਿਹਾ ਪਿਆਰ ਹਮੇਸ਼ਾ
ਕਦੇ ਬੁਰਾ ਨੀ ਕਿਸੇ ਦਾ ਚਾਇਆ
ਸਬਰ ਕੀਤਾ ਮੈਨੂੰ  ਜੋ ਵੀ ਮਿਲਿਆ
ਮਾੜਾ ਚੰਗਾ ਲੋਕਾਂ ਤੋ ਅਖਵਾਈਆ
ਹਰ ਦਰ ਤੇ ਮੱਥਾ ਟੇਕਦਾ ਰਿਹਾ ਮੈਂ
ਕਿਸੇ ਨਾਲ ਮੈਂ ਵੈਰ ਨੀ ਕਮਾਇਆ
ਤੇਰਾ ਹੀ ਆਸਰਾ ਹੈ ਰੱਬਾ ਮੈਨੂੰ
ਤੇਰੇ ਬਾਜੋ ਨਾ ਕੋਈ ਹੋਰ ਸਰਮਾਇਆ
ਹੋ ਨਾ ਖਫਾ ਬਕਸ਼ ਦੇ “ਹਰਮਨ” ਨੂੰ
ਤੈਨੂੰ “ਬਾਜਵੇ” ਨੇ ਸਦਾ ਮੰਨ ਵਿਚ ਵਸਾਇਆ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
ਦਰਦ ਬਥੇਰੇ ਨੇ ਇਸ ਦੁਨਿਯਾ ਵਿਚ
ਕਿਸ ਦੇ ਨਾਲ ਮੈਂ ਦਰਦ ਵੰਡਾਵਾ
ਦਰਦਾ ਵਾਲੀ ਚੱਕ ਕੇ ਗਠੜੀ
ਕਿਸ ਆਪਣੇ ਦੇ ਮੋਡ੍ਦੇ ਤੇ ਪਾਵਾ
ਆ ਕੇ ਬੇਹੇ ਕੋਈ ਕੋਲ ਮੇਰੇ
ਸੱਟਾ ਸੀਨੇ ਲੱਗਿਆ ਵਖਾਵਾ
ਕੋਈ ਦੇ ਦੇ ਦਵਾ ਪੀੜਾ ਦੀ
ਹਰਮਨ ਨਾ ਰੋਵਾ- ਕੁਰ੍ਲਾਵਾ.
ਕਲਮ :–  ਹਰਮਨ ਬਾਜਵਾ ( ਮੁਸਤਾਪੁਰੀਆ )
ਜੇ ਅੱਜ ਮੈਂ ਕਿਸੇ ਦੇ ਕੰਮ ਨੀ ਆਈਆ
ਫੇਰ ਕੀ ਜ਼ਿੰਦਗੀ ਦਾ ਮੁੱਲ ਮੈ ਪਾਈਆ
ਭਾਵੇ ਲਖ ਕਰਕੇ ਖੂਹ ਵਿਚ ਪਾਈਆ
ਨਾ ਆਂਨ ਕਿਸੇ ਨੇ ਇਹਸਾਨ ਜਤਾਈਆ
ਕੱਲੇ ਕੱਲੇ ਦਾ ਮੈਂ ਦਰਦ ਵੰਡਾਇਆ
ਰਖਿਆ ਨੀ ਚੇਤੇ ਸੱਬ ਨੇ ਭੁਲਾਇਆ
ਦੁਖ ਚੱਕ ਸਾਰਾ ਝੋਲੀ ਵਿਚ ਪਾਈਯਾ
ਤਾਂ ਹੀ ਤਾ ਹਰਮਨ ਦੁਨਿਯਾ ਤੇ ਆਇਆ.
ਕਲਮ :–  ਹਰਮਨ ਬਾਜਵਾ ( ਮੁਸਤਾਪੁਰੀਆ )
ਸਮਝ ਕੇ ਕੋਮਲ ਫੁੱਲਾ ਨੂੰ
ਹੱਥਾ ਕੰਦ੍ਦੇਯਾ ਨੂ ਪਾ ਲਇਆ
ਕਾਹਣੂ ਵੇ ਕਮਲੇ ਦਿਲਾ ਓਏ
ਪਿਆਰ ਬੇਕਦਰਾ ਨਾਲ ਪਾ ਲਇਆ
ਛੱਡ ਕੇ ਨਰਮ ਏਹਸਾਸ ਨੂ
ਜਖਮ ਹੱਥਾ ਉੱਤੇ ਪਵਾ ਲਇਆ
ਰਾਵਾਂ ਭਾਰਿਯਾਂ ਸੀ ਪਥਰਾਂ ਨਾਲ
ਨੰਗੇ ਪੈਰੀ ਜਾਨ ਦਾ ਮੰਨ ਕੀਉ ਬਣਾ ਲਿਆ
ਮੰਜਿਲ ਸੀ ਹਾੱਲੇ ਦੂਰ ਬੜੀਆਂ
ਰਾਹ ਵੀ ਅੱਸੀ ਗਵਾ ਲਿਆ
ਪਹੁਚਾਂਗੇ ਇਕ ਦਿਨ ਜਰੂਰ ਓਥੇ
ਇਹ ਸੋਚ ਕੇ ਦਿਲ ਨੂ ਸਮਝਾ ਲਿਆ
ਪਹੁਚੇ ਤਾ ਵੇਖੇਆ ਬੂਹੇ ਸੀ ਬੰਦ
ਡੇਰਾ ਪੱਕਾ ਅੱਸੀ ਵੀ ਲਾ ਲਿਆ
ਤੈਨੂ ਇਕ ਨਜਰ ਵੇਖਣ ਲਈ
ਕਰ ਉਡੀਕਾ ਆਪ ਨੂ ਬੁੱਤ ਬਣਾ ਲਿਆ
ਕਲਮ :– ਹਰਮਨ ਬਾਜਵਾ ( ਮੁਸਤਾਪੁਰੀਆ )