Archive for the ‘PUNJABI’ Category

ਮੈਂ ਨਿਮਾਣਾ ਜਿਹਾ ਬੰਦਾ
ਜਿੰਨਾ ਹੋ ਸਕਦਾ ਮੈਂ ਕਰ ਰਿਹਾ
ਚੰਗੇ ਬੁਰੇ ਦੀ ਪਛਾਨ ਨਹੀ
ਹਰ ਸਕ੍ਸ਼ ਤੇ ਭਰੋਸਾ ਕਰ ਰਿਹਾ
ਲਹਿਰਾਂ ਪੂੱਠੀਆ ਸਮੰਦਰ ਦੀਆਂ
ਕਰ ਕੇ ਹਿਮੱਤ ਫੇਰ ਵੀ ਤਰ ਰਿਹਾ

ਭਾਵੇਂ ਵੱਗਦੀ ਹਨੇਰੀ ਦੁਖਾਂ ਦੀ
ਖੋਲ ਅਖਾਂ ਰਾਹ ਦੇ ਉੱਤੇ ਚਲ ਰਿਹਾ

ਨਾ ਦੇਵੇ ਕੋਈ ਦਗਾ ਕਦੇ ਵੀ
ਹਰ ਵੇਲੇ ਦੁਆ ਇਹ ਕਰ ਰਿਹਾ
ਰੱਬ ਵੀ ਖੜਾ ਹੈ ਨਾਲ ਮੇਰੇ
ਤਾਂਹੀ ਖੁਸ਼ੀ ਦਾ ਹੁੰਗਾਰਾ ਭਰ ਰਿਹਾ
ਪਰ ਕਹਿੰਦੇ ਦੁਨਿਆ ਮਤਲਬੀ ਹੈ
ਹਰ ਕੋਈ ਮਤਲਬ ਪੂਰਾ ਕਰ ਰਿਹਾ
ਕੀ ਲੈ ਜਾਣਾ ਜਹਾਨੋ ਨਾਲ ਕਿਸੇ ਨੇ
ਹਰਮਨ ਸਫ਼ਰ ਜ਼ਿੰਦਗੀ ਦਾ ਪੂਰਾ ਕਰ ਰਿਹਾ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
ਜਾਦੂ ਇਸ਼ਕ਼ ਦਾ ਸਿਰ ਚੜ ਬੋਲਦਾ
ਚੰਗੇ ਭਲੇ ਨੂੰ ਗਲੀਆਂ ਚ ਰੋਲਦਾ
ਨਵੇ ਬੂਹੇ ਇਮਤਿਹਾਨਾ ਦੇ ਖੋਲਦਾ
ਪੀੜਾ ਸ਼ਹਿ ਕੇ ਵੀ ਮੁਹੋ ਕੁਜ ਨੀ ਬੋਲਦਾ
ਬੰਦਾ ਕੀ ਤੋ ਕੀ ਹੈ ਬੰਨ ਜਾਂਦਾ
ਜਦੋ ਇਸ਼ਕ਼ ਚ ਕਿਸੇ ਦੇ ਪੈ ਜਾਂਦਾ
ਆਖਾਂ ਖੁਲੀਆਂ ਨਾਲ ਸੁਪਨੇ ਹੈ ਲਈ ਜਾਂਦਾ
ਨਾਲੇ ਫਿਕਰਾਂ ਵਿਚ ਓਹਦੇ ਹੈ ਢਈ ਜਾਂਦਾ
ਫੇਰ ਚੇਤਾ ਕਿਸੇ ਦਾ ਨਹੀ ਰਹਿੰਦਾ
ਬਸ ਸੱਜਣਾ ਦਾ ਹੋ ਕੇ ਰਹਿ ਜਾਂਦਾ
ਇਹ ਇਸ਼ਕ਼ ਤੇ ਉਸ ਜ਼ਹਿਰ ਵਰਗਾ
ਜਿਹਨੂੰ ਪੀ ਕੇ ਆਸ਼ਿਕ਼ ਮਰਦਾ ਨਹੀ
ਨਾਂ ਸੱਜਣਾ ਨੂੰ ਫੇਰ ਛੱਡਿਆ ਜਾਵੇ
ਪੈੜ ਲੱਬਨੋ ਉਹਦੀ ਵੀ ਹੱਟਦਾ ਨਹੀ
ਮੈਂ ਸੁਨਿਆ ਸੀ ਕਿਸੇ ਆਸ਼ਿਕ਼ ਤੋਂ
ਕਹਿੰਦਾ ਉਹਦੇ ਬਿਨਾ ਮੇਰਾ ਸਰਦਾ ਨਹੀ
ਭਾਵੇ ਅੱਖਾ ਤੋਂ ਕੋਹਾ ਦੂਰ ਸਹੀ
ਬਿਨਾ ਮਰਜੀ ਉਹਦੀ “ਬਾਜਵਾ” ਮਰਦਾ ਨਹੀ
ਸਾਰੇ ਦੁਖ ਹੱਸ ਕੇ ਸੇਹ ਲੂੰਗਾ
ਉਹਦਾ ਇਕ ਵੀ ਅੱਥਰੂ ਜਰਦਾ ਨਹੀ
ਮੇਰੀ ਜ਼ਿੰਦਗੀ ਅਧੂਰੀ ਉਹਦੇ ਬਿਨਾ
ਕਿਉਂ ਇਸ਼ਕ਼ ਸਬਕ ਇਹ ਪੜਦਾ ਨਹੀ
   ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
ਸੋਹਨੀ ਸੂਰਤ ਵੇਖ ਦਿਲ ਸਮਝੋਉਣਾ ਓਖਾ
ਐਂਵੇ ਕਹਿ ਕੇ ਯਾਰ ਬਨੋਉਣਾ ਓਖਾ
ਨਿਤ ਗਾਲੀ ਚ ਗੇੜੇ ਲਾਉਣਾ ਓਖਾ
ਇੱਕੋ ਥਾਂ ਡੇਰਾ ਪਾਉਣਾ ਓਖਾ
ਦਿਲ ਵਿਚ ਪਿਆਰ ਛੁਪੋਉਣਾ ਓਖਾ
ਕਢ੍ਹ ਤਰੀਕੇ ਹਜ਼ਾਰ ਜਤੋਉਣਾ ਓਖਾ

ਕਰੇ ਇਨਕਾਰ ਤੇ ਤਰਲੇ ਪਾਉਣਾ ਓਖਾ
ਸਾਬਿਤ ਕਰ ਕੇ ਇਤਬਾਰ ਕਰਾਉਣਾ ਓਖਾ

ਬਿਨਾ ਵੇਖੇ ਚਿਤ ਟਿਕੋਉਣਾ ਓਖਾ
ਵੇਖ ਦੋ ਪਲ ਛਡ ਕੇ ਜਾਣਾ ਓਖਾ

ਸੱਜਣ ਰੁੱਸੇ ਫੇਰ ਮਾਨੋਉਣਾ ਓਖਾ
ਕੱਲੇਆ ਵਕ਼ਤ ਲੰਘੋਉਣਾ ਓਖਾ
ਨਿਤ ਦੇ ਨਖਰੇ ਪੁਗੋਉਣਾ ਓਖਾ
ਹਰ ਗੱਲ ਤੇ ਇਤਰਾਜ਼ ਜਤੋਉਣਾ ਓਖਾ
ਕਰ ਕੇ ਭੁੱਲ ਬਖ਼ਸ਼ੋਉਣਾ ਓਖਾ
ਝੂਠੀ ਗੱਲ ਤੇ ਪਰਦੇ ਪਾਉਣਾ ਓਖਾ
ਆਸ਼ਿਕ਼ ਤੋ ਕਮਲਾ ਅਖਵੋਉਣਾ ਓਖਾ
ਵਾਂਗ ਝੱਲੇਇਆ ਹਾਲ ਬਾਨੋਉਣਾ ਓਖਾ

ਲਾ ਕੇ ਤੋੜ ਸਿਖਰ ਚਡੋਉਣਾ ਓਖਾ
ਮਿਲਿਆ ਯਾਰ ਵਿਸਾਰ ਭੁਲੋਉਣਾ ਓਖਾ

ਕਲਮ:- ਹਰਮਨ ਬਾਜਵਾ ( ਮੁਸਤਾਪੁਰਿਆ )
ਵਾਂਗ ਹਵਾ ਦੇ ਬਦਲਦੇ ਰੁਖ ਵਾਂਗੂ
ਓਹ ਵੀ ਝਟ ਬਦਲ ਗਏ
ਖੋਬ ਸੀਨੇ ਵਿੱਚ ਖੰਜਰ ਹਿਜਰਾ ਦਾ
ਸਦਰਾਂ ਦਾ ਕਰ ਓਹ ਕਤਲ ਗਏ
ਕਿਸੇ ਜਾਲਿਮ ਵਾਂਗ ਹਨੇਰੀ ਦੇ
ਓਹ ਸਾਡੇ ਤੇ ਇੱਦਾ ਝੁੱਲ ਗਏ
ਸੋਚਇਆ ਸੀ ਆਪਣਾ ਬਣਾ ਲਿਆ
ਪਰ ਇੰਨੀ ਛੇਤੀ ਭੁਲ ਗਏ
ਅੱਸੀ ਮੰਗਇਆ ਸੀ ਪਿਆਰ ਓਹਨਾ ਤੋਂ
ਓਹ ਸਿਤਮ ਕਰਨ ਤੇ ਤੁਲ ਗਏ
ਹਰਮਨ ਦੀ ਵੇਖ ਓਹ ਖਾਲੀ ਝੋਲੀ
ਬਗਾਨੇ ਵੇਹੜੇ ਦਾ ਬਣ ਫੁੱਲ ਗਏ
ਕਲਮ:- ਹਰਮਨ ਬਾਜਵਾ ( ਮੁਸਤਾਪੁਰਿਆ )
ਗੋਰੇ ਗੱਲਾ ਓੱਤੇ ਲਾਲੀ ਛਾਈ
ਬੂੱਲਾ ਨੇ ਵੀ ਲਗਦਾ ਪਿਆਸ ਬੁਝਾਈ
ਅੱਖਾ ਦੇ ਵਿਚ ਰੌਣਕ ਆਈ
ਜਦ ਸੱਜਨਾ ਨੇ ਆਨ ਗੱਲ ਨਾਲ ਲਾਈ ,
ਮਗਰੋ ਤੇਰੇ ਸੱਜਨਾ ਵੇ ਮੈ
ਚੰਦਰੇ ਵਿਛੋੜੇਆ ਨੇ ਖਾਈ
ਤਾਨੇ ਮਿਹਣੇਆ ਨੇ ਜਿੰਦ ਮੁਕਾਈ
ਖੋਰੇ ਤੂੰ ਕਿਹੜੀ ਕਰੇ ਕਮਾਈ ,
ਮੌਸਮ ਲੰਘੇ ਰੂਤਾ ਗਈਆ
ਅੱਖਾ ਹੰਜੂਆ ਦੀ ਝੜੀ ਲਗਾਈ
ਫੁਲ ਵੀ ਜਾੰਦੇ ਜਿਵੇ ਮਹਿਕ ਛੱਡ ਨੇ
ਤੱਤੜੀ ਵੇ ਤੂੰ ਸੁੱਕਨੇ ਪਾਈ,
ਬਾਹਾ ਦੇ ਵਿੱਚ ਚੂੜਾ ਛੰਣਕੇ
ਝਾਂਜਰਾ ਜਾਣ ਗੀਤ ਸੁਨਾਈ
ਛਡ ਗਿਆ ਵੇ ਤੂੰ ਲਾ ਕੇ ਲਾਰੇ
ਦਰਦਾ ਨਾਲ ਮੈ ਸਾੰਝ ਵੇ ਪਾਈ,
ਆਜਾ ਹੋਈਆ ਬਹੂਤਿਆ ਦੇਰਿਆ
ਬਥੇਰੀ ਹਰਮਨ ਕਰ ਲਈ ਕਮਾਈ
ਇਕੱਠੀਆ ਰਹਿਏ ਮੌਜਾ ਮਾਣੀਅੇ
ਹਸਦਿਆ ਵਸਦਿਆ ਜਾਵੇ ਜਿੰਦਗੀ ਬਿਤਾਈ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
ਦਿਲ ਕਰ ਕੇ ਟੁਕੜੇ ਮੋੜ ਗਏ
ਹਾਥ ਰੋ ਰੋ ਅੱਗੇ ਜੋੜ ਗਏ
ਬੜਾ ਓਖਾ ਜੀਨਾ ਤੇਰੇ ਬਿਨ ਸੱਜਣਾ
ਇੰਨਾ ਕਹਿ ਕੇ ਰਿਸ਼ਤਾ ਤੋੜ ਗਏ
ਸਾਡੇ ਸੱਦਰਾ ਵਾਲੇ ਦੀਵੇ ਦਾ
ਆਪ ਹਥੀ ਤੇਲ ਓਹ੍ਹ ਰੋੜ ਗਏ
ਅੱਸੀ ਸਾਹਾਂ ਦੇ ਵਿਚ ਰਹੇ ਵਸੋਉਂਦੇ
ਓਹ ਖੂਨ ਜਿਗਰ ਦਾ ਨਿਚੋੜ ਗਏ
ਸਾੱਡੀ ਠਹਿਰੇ ਪਾਣੀ ਵਿਚ ਕਸ਼ਤੀ ਨੂੰ
ਓਹ ਲੈਹਿਰਾ ਦੇ ਵੱਲ ਮੋੜ ਗਏ
ਡੁੱਬਦੀਆਂ ਨੂੰ ਤਾ ਕੀ ਬਚੋਉਣਾ ਸੀ
ਆਪ ਕਿਨਾਰੇ ਵੱਲ ਨੂੰ ਦੋੜ ਗਏ
ਕਲਮ:- ਹਰਮਨ ਬਾਜਵਾ ( ਮੁਸਤਾਪੁਰਿਆ )
ਹੀਰੇਆ ਦੇ ਮੁੱਲ ਅੱਗੇ
ਕੋਡੀਆਂ ਦਾ ਕੀ ਮੁੱਲ
ਸੋਨੇ ਦੀ ਚਮਕ ਵਖਰੀ
ਓਹਦੇ ਪਾਣੀ ਦਾ ਕੀ ਤੁੱਲ
ਕੀਤਾ ਕਿਸੇ ਜੇ ਇਹਸਾਨ ਹੋਵੇ
ਮੁੱਲ ਚੁਕੋਣਾ ਜਾਂਦੇ ਭੁੱਲ
ਅਮੀਰਾ ਦਾ ਤੇ ਰੱਬ ਵੀ ਰਾਖਾ
ਜਾਵੇ ਹਨੇਰੀ ਗਰੀਬ ਤੇ ਝੁੱਲ
ਸੋਹਣਇਆ ਸ਼ਕਲਾ ਪਸੰਦ ਕਰਦੇ
ਚੰਗੇ ਦਿਲ ਜਾਂਦੇ ਨੇ ਰੁਲ
ਗੰਡਾ ਰਿਸ਼ਤਇਆ ਦੀ ਜੇ ਪੱਕੀਆਂ ਨੇ
ਕਿਥੋ ਜਾਣ ਫੇਰ ਛੇਤੀ ਖੁੱਲ
ਮਾੜੀਆਂ ਚੀਜਾਂ ਦੀ ਕਦਰ ਨਾ ਕੋਈ
ਜਾਂਦੇ ਮਿਹੰਗੀਆਂ ਉੱਤੇ ਡੁੱਲ
ਬਾਜਵਾ ਟਾਹਣੀ ਪਰ ਝੁਕਦੀ ਓਹ੍ਹੀ
ਲੱਗੇ ਹੋਣ ਜਿਥੇ ਰੱਜ ਕੇ ਫੁੱਲ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
ਸਾਂਝਾ ਚੁੱਲਾ ਹੋਵੇ
ਇੱਕੋ ਹੀ ਥਾਂ ਹੋਵੇ
ਪਿਆਰ ਦਿਲਾਂ ਵਿਚ ਹੋਵੇ
ਵੇਹੜੇ ਬੋੜ ਦੀ ਛਾਂ ਹੋਵੇ
ਕਿਸੇ ਗੱਲ ਦਾ ਨਾ ਓਹਲਾ ਹੋਵੇ
ਰਾਜ ਦਿਲਾਂ ਦਾ ਖੋਲਿਆ ਹੋਵੇ
ਮਾੜਾ ਬੋਲ ਨਾ ਕਿਸੇ ਬੋਲਿਆ ਹੋਵੇ
ਪੈਰੀ ਇੱਜ਼ਤ ਨਾ ਕਿਸੇ ਰੋਲਇਆ ਹੋਵੇ
ਬੁਜ਼ੁਰਗਾ ਦਾ ਸਦਾ ਸਤਕਾਰ ਹੋਵੇ
ਛੋਟਇਆ ਨਾਲ ਵੀ ਸਮਝ ਬਰਕਰਾਰ ਹੋਵੇ
ਕਿਸੇ ਨਾਲ ਨਾ ਕਦੇ ਤਕਰਾਰ ਹੋਵੇ
ਗੱਲ ਘਰ ਦੀ ਨਾ ਕਦੇ ਬਾਹਰ ਹੋਵੇ
ਰੱਬ ਦਾ ਨਾਂ ਜੁਬਾਂ ਤੇ ਬਾਰ ਬਾਰ ਹੋਵੇ
ਕਿਸੇ ਫਰਿਯਾਦੀ ਦਾ ਨਾ ਕਦੇ ਤਿਰਸਕਾਰ ਹੋਵੇ
“ਬਾਜਵਾ” ਓਏ ਮੁਸਤਾਪੁਰ ਵਾਲੇਆ
ਐਸਾ ਹੱਸਦਾ ਵੱਸਦਾ ਮੇਰਾ ਪਰਿਵਾਰ ਹੋਵੇ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
ਮੈਂ ਦਿਲ ਨੂੰ ਬੜਾ ਸਮਝਾਇਆ
ਓਹਨੂੰ ਰੱਤਾ ਤਰਸ ਨਾ ਆਇਆ
ਜਦੋ ਪੱਲਾ ਸੀ ਓਹਨੇ ਛਡਾਇਆ
ਮੈਨੂੰ ਜਿਉਣਦਇਆ ਮਾਰ ਮੁਕਾਇਆ
ਮੈਂ ਆਪਣਾ ਸੀ ਓਹਨੂੰ ਬਣਾਇਆ
ਸਬ ਛਡ ਓਹਦੇ ਮਗਰ ਸੀ ਆਇਆ
ਓਹਨੇ ਕੋਡੀ ਵੀ ਨਾ ਮੁੱਲ ਪਾਇਆ
ਵਾਂਗ ਕੰਡਇਆ ਦੇ ਕੱਡ ਕੇ ਵਗਾਇਆ
ਬਾਜਵੇਇਆ ਇਹ ਹੁੰਦਾ ਸਦਾ ਆਇਆ
ਇਸ਼ਕ਼ ਹੁਸਨ ਨਾ ਇਕ ਥਾਂ ਸਮਾਇਆ
ਸਚ ਲੋਕਾ ਨੇ ਆਖ ਸੁਣਾਇਆ
ਰਾਹ ਮੁੜਣ ਦਾ ਨਾ ਕਿਸੇ ਨੂੰ ਥਯਾਇਆ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
ਕੀ ਹੋਇਆ ਜੇ ਦਿਲ ਵਿਚੋ ਕੱਡਇਆ
ਭਾਵੇ ਤੂੰ ਮਾੜਾ ਵੀ ਸਦਾ ਆਖਇਆ
ਜੱਦ ਤੱਕ ਮੇਂ ਰਹੀ ਸੱਜਣਾ ਜਿਉਂਦੀ
ਨਹੀ ਕਿਸੇ ਵੱਲ ਵੀ ਕਦੇ ਝਾਕਇਆ
ਤੇਰੇ ਹਰ ਸ਼ੋਂਕ ਨੂੰ ਪੁਗਾਉਣ ਦੀ ਖਾਤਿਰ
ਸਿਹਾ ਸੱਬ ਕੁੱਜ ਮੁਹੋ ਕੁੱਜ ਨਾ ਆਖਇਆ

ਰਹੀ ਬੰਨ ਕੇ ਤੇਰੇ ਪੈਰਾਂ ਦੀ ਜੁੱਤੀ ਮੈਂ
ਖਾ ਠੋਕਰਾਂ ਤੇਰਾ ਕੁੱਜ ਵੀ ਨਾ ਵਿਗਾਡਇਆ

ਤੂੰ ਕਦੇ ਨੀ ਲਾਇਆ ਮਰਹਮ ਮੇਰੇ ਜਖਮਾ ਤੇ
ਤੇਰਾ ਸੁਖ ਹਰ ਵੇਲੇ ਰੱਬ ਕੋਲੋ ਅਰਦਾਸਇਆ

ਪਰ ਕੀ ਹੋਇਆ ਤੂੰ ਕਹਿ ਤਾ ਮੈਨੂੰ ਜੇ ਗੈਰ
ਤੇਰੇ ਨਾਲ ਸੀ ਚੜਦੀ ਸੁਵੇਰ ਤੇ ਢਾਲਦੀ ਦੋਪਹਿਰ
ਹਰ ਪਲ ਮੰਗੀ ਸੋਹਣਇਆ ਵੇ ਤੇਰੀ ਹੀ ਖੈਰ
ਭਾਵੇ ਵੱਸ ਗਿਆ ਤੂੰ ਜਾ ਕੇ ਕਿਸੇ ਗੈਰ ਦੇ ਸ਼ਹਿਰ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )