ਝੂਠ ਦੀ ਪੰਡ ਮੋਢਿਆਂ ਉੱਤੇ ਚੱਕੀ ਫਿਰਦੀ ਏ

Posted: 17/08/2021 in PUNJABI

ਝੂਠ ਦੀ ਪੰਡ ਮੋਢਿਆਂ ਉੱਤੇ ਚੱਕੀ ਫਿਰਦੀ ਏ
ਜਿਵੇਂ ਡਿੱਗਣ ਫੁੱਲ ਦਰੱਖਤਾਂ ਤੋਂ
ਤੇਰੇ ਬੁੱਲ੍ਹਾਂ ਵਿੱਚੋ ਇੰਜ ਡਿੱਗਦੇ ਨੇ ਬੋਲ ਝੂਠੇ
ਤੂੰ ਸਮਝੇ ਅਸੀਂ ਅੰਜਾਨ ਹਾਂ ਉੱਕਾ
ਤੇਰੀਆਂ ਐਨਾ ਕੀਤੀਆਂ ਹਰਕਤਾਂ ਤੋਂ
ਭੁਲੇਖੇ ਤੇਰੇ ਨੀ ਸੁਣ ਲੈ ਮੁਟਿਆਰੇ
ਪਤਾ ਸੱਭ ਸਾਥੋਂ ਕੁੱਜ ਲੁਕਿਆ ਨਹੀਂ
ਆਖੇ ਦੁਨੀਆਦਾਰੀ ਦੇ ਲੋਕ ਚੰਗੇ ਤੂੰ ਮਾੜਾ
ਕਾਹਤੋਂ ਸਾਡੇ ਨਾਲ ਫੇਰ ਤੂੰ ਲਾਈ ਆ
ਸਾਨੂੰ ਫਿਤਰਤ ਤੇਰੀ ਦਾ ਪਤਾ ਉਂਜ
ਅਸੀਂ ਫੇਰ ਵੀ ਦਿਲੋ ਤੇਰੇ ਨਾਲ ਨਿਭਾਈ ਆ
ਵੱਟਾ ਇਲਜ਼ਾਮਾਂ ਵਾਲਾ ਸਾਡੇ ਦੇ ਮਾਰੇ
ਆਪਣੇ ਅੰਦਰ ਕਦੇ ਝਾਤੀ ਪਾਈ ਆ
ਅਸੀ ਚਿੱਕੜ ਵਿੱਚ ਆਣ ਖਲੋਤੇ ਕਿਹੜੇ
ਕੀਤੀ ਪ੍ਰਵਾਹ ਨਾ ਹੋਣੀ ਕਿੰਝ ਸਫਾਈ ਆ
ਤੇਰੇ ਝੂਠਾ ਤੋ ਅੱਕ ਚੁੱਕਿਆ ਹਾਂ
ਮੁੜ ਭਰੋਸਾ ਦੱਸ ਮੈ ਕਿੰਝ ਕਰਾਂ
ਤੂੰ ਸਾਬਤ ਹਰ ਵਾਰ ਕਰ ਦੇਵੇ ਏਹੀ
ਅੱਲੈ ਜ਼ਖਮਾਂ ਦੇ ਜ਼ਖ਼ਮ ਨਵੇ ਮੈਂ ਕਿਵੇਂ ਜਰਾਂ
ਮੁਆਫ ਤੈਨੂੰ ਕਰਾਂ ਜਾ ਖੁਦ ਨੂੰ
ਜਾ ਦੋਸ਼ ਖੁੱਦ ਨੂੰ ਦੇਵਾ ਜਾ ਤੈਨੂੰ
ਮੈ ਥੱਕ ਗਿਆ ਹਾਂ ਕੋਸ਼ਿਸ਼ਾਂ ਕੀਤੀਆਂ ਤੋਂ
ਚੰਗਾ ਇਨਸਾਨ ਮੈਂ ਤੈਨੂੰ ਬਣਾ ਨਾ ਪਇਆ
ਆਪ ਵੀ ਉੱਤਰ ਗਿਆ ਰਾਹੇ ਚੜਿਆ ਮੈਂ
ਮਾੜਾ ਬੋਲ ਹੀ ਤੇਰੇ ਮੂੰਹੋਂ ਮੇਰੇ ਲਈ ਆਇਆ
ਤੇਰਾ ਕਿੰਨਾ ਕਰਾਂ ਤੇ ਕਿੰਜ ਕਰਾਂ
ਸਮਜ ਮੇਰੀ ਤੋ ਬਾਹਰ ਏਹ ਮਸਲਾ ਏ
ਮੈਂਨੂੰ ਛੱਡ ਤੈਨੂੰ ਸਾਰੇ ਆਪਣੇ ਚੰਗੇ ਲੱਗਦੇ
ਕਿਹੜੀ ਕੰਢੇ ਆਲੀ ਬੀਜਿਆ ਮੈਂ ਫਸਲਾਂ ਨੇ
ਸਾਹ ਸੁੱਖ ਵਾਲਾ ਆਵੇ ਨਾ ਜਾਵੇ ਦੁੱਖ ਵਾਲਾ
ਕਿੰਝ ਨਿੱਕਲਾ ਬਾਹਰ ਦਿੱਸਦਾ ਰਾਹ ਨਹੀਂ
ਜਜ਼ਬਾਤ ਹਰਮਨ ਦੇ ਤੂੰ ਹੱਥੀਂ ਮਾਰ ਦਿੱਤੇ
ਬਾਜਵੇ ਨੂੰ ਖੋਹਨ ਤੇ ਪਾਉਣ ਦੀ ਹੁਣ ਕੋਈ ਚਾਅ ਨਹੀਂ

Leave a comment