ਚੁਗਲਖੋਰ ਦਾ ਨਾ ਕੋਈ ਥਾਂ ਟਿਕਾਣਾ
ਬਾਜ਼ ਲੁੱਤੀ ਲਾਊਂਣੋ ਕਦੇ ਵੀ ਆਉਂਦਾ ਨੀ
ਸ਼ਾਹੂਕਾਰ ਦਾ ਨਾ ਸਾਰੇ ਬਿਨਾਂ ਬਿਆਜੋ
ਗ਼ਰੀਬ ਕਿਰਤ ਬਿਨਾਂ ਅੰਨ ਮੂੰਹ ਨੂੰ ਲਾਉਂਦਾ ਨੀ
ਆਪ ਹੀ ਕਰ ਕਮਾ ਕੇ ਖਾਣਾ ਪੈਦਾ
ਬੁਰਕੀ ਮਾਂ ਵਜੋਂ ਮੂੰਹ ਵਿੱਚ ਕੋਈ ਪਾਉਂਦਾ ਨੀ
ਉਂਜ ਰਿਸ਼ਤੇ ਬਥੇਰੇ ਜੱਗ ਉੱਤੇ
ਮਾਵਾਂ ਵਰਗਾ ਲਾਡ ਕੋਈ ਲਡਾਉਂਦਾ ਨੀ
ਬੰਦਾ ਝੂਠਾ ਤੇ ਰੱਖਦਾ ਹੋਵੇ ਨੀਅਤ ਖੋਟੀ
ਕਾਮਯਾਬੀ ਨੂੰ ਹੱਥ ਕਦੇ ਪਾਉਂਦਾ ਨੀ
ਵਕਤ ਮਾੜਾ ਤੇ ਮਜਬੂਰੀ ਬੰਦੇ ਨੂੰ ਰੋਲ ਦਿੰਦੇ
ਨਜ਼ਰਾਂ ਆਪਣੀਆ ਤੋਂ ਆਪ ਕੋਈ ਗਿਰਨਾ ਚਾਹੁੰਦਾ ਨੀ
ਅਣਖਾਂ ਪਿੱਛੇ ਕਤਲ ਕਈ ਹੁੰਦੇ ਵੇਖੇ
ਜਾਗਦੇ ਜ਼ਮੀਰ ਆਲਾ ਕਦੇ ਅੱਖਾਂ ਝੁਕਾਓਦਾ ਨੀ
ਜਿਗਰ ਹੌਸਲੇ ਆਲੇ ਇਤਿਹਾਸ ਬਣਾ ਜਾਂਦੇ
ਕੱਲੀਆ ਗੱਲਾਂ ਨਾਲ ਹੀ ਇਨਕਲਾਬ ਆਉਂਦਾ ਨੀ
ਦੌਲਤ ਸ਼ੋਹਰਤ ਮਗਰ ਸਾਰੇ ਭੱਜੀ ਫਿਰਦੇ
ਬਿਨਾਂ ਲੋੜ ਤੋ ਰੱਬ ਨੂੰ ਕੋਈ ਧਿਉਣਦਾ ਨੀ
ਸਬਰ ਸੰਤੋਖ ਰੱਬ ਦੇ ਭਾਣੇ ਵਿੱਚ ਰਹੋ ਰਾਜੀ
ਨਾਸ਼ੁਕਰੇ ਬੰਦੇ ਨੂੰ ਰਾਸ ਕਦੇ ਵੀ ਕੁੱਜ ਆਉਂਦਾ ਨੀ
ਮੁਸਤਾਪੁਰ ਆਲੇਆ ਅਗਲਾ ਪਿਛਲਾ ਸਭ ਏਥੇ ਹੀ
ਕਰਮ ਮਾੜੇ ਤੇ ਫਲ ਮਿੱਠਾ ਕਦੇ ਵੀ ਹਿੱਸੇ ਆਉਂਦਾ ਨੀ
ਬਾਜਵਾ ਮੰਗੇ ਸਰਬੱਤ ਦਾ ਭਲਾ ਹੱਥ ਜੋੜ
ਉਸ ਤੋਂ ਬਿਨਾਂ ਦੀਨ ਦੁਨੀਆ ਨੂੰ ਕੋਈ ਹੋਰ ਚਲਾਉਂਦਾ ਨੀ
Bajwa mustapuria