ਜੀ ਕਰੇ ਤੇਰੇ ਗੱਲ ਦਾ

Posted: 07/10/2012 in PUNJABI
ਜੀ ਕਰੇ ਤੇਰੇ ਗੱਲ ਦਾ ਹਾਰ ਬਣ ਜਾ
ਜੇਹਿੜਾ ਸਜਾਏ ਤੈਨੂੰ ਉਹ ਸ਼ਿੰਗਾਰ ਬਣ ਜਾ
ਬਣ ਚੂੜੀਆਂ ਛੰਣ ਛੰਣ ਕਰਦਾ ਫਿਰਾਂ
ਕਦੇ ਨੱਕ ਦੇ ਕੋਕੇ ਦੀ ਲਿਸ਼੍ਕਾਰ ਬਣ ਜਾ
ਬਣ ਟਿੱਕਾ ਮੱਥੇ ਤੇ ਚਮਕਾ ਮੈਂ
ਤੇਰੇ ਬੁੱਲਾ ਉੱਤੇ ਹਾੱਸੇ ਦੀ ਫੁਹਾਰ ਬਣ ਜਾ
ਗੁੱਤ ਦਾ ਪਰਾਂਦਾ ਬਣ ਹਵਾ ਵਿਚ ਉੱਡਾ
ਕਾਲਾ ਟਿੱਕਾ ਬਣ ਰੂਪ ਦਾ ਪਹਰੇਦਾਰ ਬਣ ਜਾ
ਬਣ ਸ਼ੀਸ਼ਾ ਕੰਦ ਉੱਤੇ ਲਮਕਾ ਮੈਂ
ਕਰੇ ਗੱਲਾਂ ਮੇਰੇ ਨਾਲ ਤੇਰਾ ਰਾਜਦਾਰ ਬਣ ਜਾ
ਬਣ ਸੋਚ ਤੇਰੇ ਖਿਆਲਾ ਵਿੱਚ ਘੁਮਦਾ ਰਹਾਂ
ਤੇਰੇ ਮੁਹੋ ਜੇਹਿੜਾ ਹੋਏ ਇਜਹਾਰ ਬਣ ਜਾ
ਹਰ ਵੇਲੇ ਨਾਲ ਰਹੇ “ਬਾਜਵਾ” ਸਾਏ ਵਾੰਗੂ
ਤੇਰੀ ਜ਼ਿੰਦਗੀ ਦਾ ਪਹਿਲਾ ਮੈਂ ਪਿਆਰ ਬਣ ਜਾ
ਕਲਮ – ਹਰਮਨ ਬਾਜਵਾ ( ਮੁਸਤਾਪੁਰਿਆ )

Leave a comment