ਇਸ਼ਕ਼ ਦੀ ਹਾਰ ਵੀ ਮਿੱਠੀ ਯਾਰਾ
ਮਜਾ ਜਿਤ ਦਾ ਵਿਰਲਾ ਹੀ ਆਵੇ
ਇਸ਼ਕ਼ ਦੇ ਰਾਹ ਵਿੱਚ ਪੇ ਜੋ ਥੱਕਿਆ
ਉਹਨੂੰ ਇਸ਼ਕ਼ ਨਾ ਰਾਸ ਕਦੇ ਆਵੇ
ਇਸ਼ਕ਼ ਖਡਾਵੇ ਖੇਡਾ ਉਖੀਆ
ਕੋਈ ਟਿਕ ਨਾ ਮੈਦਾਨ ਚ ਪਾਵੇ
ਬਣ ਸੱਜਣਾ ਦੇ ਦਰ ਤੇ ਦੀਵਾ
ਭਾਵੇ ਤੇਲ ਸਾਹਾਂ ਦਾ ਜਲਾਵੇ
ਯਾਰ ਨੂੰ ਲੱਬਦੀਆਂ ਆਪ ਗਵਾਚਾ
ਜੱਗ ਕਮਲਾ ਆਖ ਬੁਲਾਵੇ
ਕਰ ਕੇ ਕਾਰੇ ਨਾਚ ਨਚਾਵੇ
ਨੱਚ ਨੱਚ ਕੇ ਦੁਹਾਈਆਂ ਪਾਵੇ
ਜੇ ਇਸ਼ਕ਼ ਨੂੰ ਸਮਝੇ ਰਾਵਾਂ ਚਾਨਣ
ਉਂਜ ਹਨੇਰੇਆ ਚ ਠੋਕਰਾਂ ਖਾਵੇ
ਇਸ਼ਕ਼ ਨੂੰ ਪੜਿਆ ਮੁਰਸ਼ਿਦ ਹੋਇਆ
ਐਂਵੇ ਜਾਨ ਦੀ ਬਾਜੀ ਕਿਉ ਲਾਵੇ
ਬਾਜਵੇਆ ਹਾੱਲੇ ਚੜਾਇਆ ਬੜੀਆਂ
ਕੀ ਪਤਾ ਕਿੱਥੇ ਡਿਗ ਜਾਵੇਂ
ਤੱਕ ਯਾਰ ਦੀ ਖੁਸ਼ੀ ਵਿੱਚ ਹੱਜ ਆਪਣਾ
ਉਹੀਓ ਸੱਚਾ ਆਸ਼ਿਕ਼ ਕਹਾਵੇ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )