ਬੜਾ ਸਮਝੋਉਣੇ ਹਾਂ ਦਿਲ ਨੂੰ ਕੇ
ਮੁੜ ਮੁੜ ਕੇ ਨਾ ਚੇਤੇ ਕਰਇਆ ਕਰ
ਲੋਕਾ ਦੇ ਤਾਨੇ ਸਹਿਣੇ ਸਿਖ ਲੈ
ਤੂੰ ਦੁਖਾਂ ਨੂੰ ਵੀ ਜਰਇਆ ਕਰ
ਰਾਹ ਸੱਜਣਾ ਵੱਲ ਦੀ ਕੰਡਿਆ ਭਰੀ
ਨਾ ਪੈਰ ਨੰਗੇ ਤੂੰ ਧਰਿਆ ਕਰ
ਵੇਲ ਸਧਰਾਂ ਵਾਲੀ ਵੱਦਦੀ ਜਾਂਦੀ
ਉਹਨੂੰ ਕੁੱਟ ਕੇ ਹੱਥੀ ਫੜਿਆ ਕਰ
ਪਰ ਨਹੀ ਮੰਨਦਾ ਇਹ ਚੰਦਰਾ ਦਿਲ
ਆਖੀਰ ਯਾਦ ਆ ਹੀ ਜਾਂਦੀ ਏ
ਦੋ ਘੜੀਆਂ ਦੀ ਯਾਦਾਂ ਅਕਸਰ
ਸਾਡਾ ਦਿਲ ਤੜਪਾ ਹੀ ਜਾਂਦੀ ਏ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )