ਕੋਸ਼ਿਸ਼ ਤਾ ਬੜੀ…

Posted: 08/06/2012 in PUNJABI
ਕੋਸ਼ਿਸ਼ ਤਾ ਬੜੀ ਕੀਤੀ ਮੈਂ
ਉੱਮੀਦਾ ਤੇ ਖਰਾ ਉਤਰਨੇ ਦੀ
ਆਪਣੀ ਛੱਡ ਝੋਲੀ ਹੋਰਾ ਦੀ
ਸਦਾ ਖੁਸ਼ੀਆਂ ਦੇ ਨਾਲ ਭਰਨੇ ਦੀ
ਉਖਾ ਹੋਵੇ ਜਾ ਸੋਖਾ ਮਿਲੇ
ਰੀਝ ਲਾ ਕੇ ਕੱਮ ਪੂਰਾ ਕਰਨੇ ਦੀ
ਗੱਲਾਂ ਮਿੱਠੀਆ ਜਾਂ ਹੋਵਣ ਕੋਡੀਆਂ
ਪਰ ਹੱਸ ਕੇ ਉਹਨਾ ਨੂੰ ਜਰਨੇ ਦੀ
ਨਾ ਕਦੇ ਕਿਸੇ ਵਿੱਚ ਫੁੱਟ ਪਵਾਈ
ਨਾ ਆਪ ਕਿਸੇ ਨਾਲ ਲੜਣੇ ਦੀ
ਮਾੜਾ ਬੋਲ ਨਾ ਆਖ ਕਿਸੇ ਨੂੰ
ਨਾ ਆਪ ਹੀ ਮਾੜਾ ਬੰਨਣੇ ਦੀ
ਸੰਗਤ ਬੰਦਗੀ ਕਰ ਮਾਹਪੁਰਸ਼ਾਂ ਦੀ
ਸਦਾ ਸੱਚ ਦੇ ਰਾਹ ਤੇ ਤੁਰਨੇ ਦੀ
ਗੁਰੂਆਂ ਬਜੁਰਗਾਂ ਦਾ ਆਖਾ ਮੰਨ ਕੇ
“ਬਾਜਵਾ”ਸਿਰ ਚਰਨਾ ਦੇ ਵਿੱਚ ਧਰਨੇ ਦੀ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

Leave a comment