ਜੀ ਕਰਦਾ ਖੰਬ ਲਾ ਕੇ…

Posted: 06/04/2012 in PUNJABI
ਜੀ ਕਰਦਾ ਖੰਬ ਲਾ ਕੇ ਉੱਡ ਜਾਵਾਂ
ਮੁੜ ਧਰਤੀ ਤੇ ਨਾਂ ਪੈਰ ਲਾਵਾਂ
ਕਾਲੀਆਂ ਘਟਾਵਾਂ ਨੂੰ ਚੀਰਦਾ ਜਾਵਾਂ
ਓਸ ਉਚਾਈ ਨੂੰ ਵੀ ਛੂ ਕੇ ਆਵਾਂ
ਕੁਦਰਤ ਦਾ ਹਰ ਓਹ ਰਾਜ ਮੈਂ ਵੇਖਾ
ਦਿੱਤਾ ਰੱਬ ਦਾ ਤੋਹਫ਼ਾ ਨਾਯਾਬ ਮੈਂ ਵੇਖਾ
ਕੌਣ ਬਣਇਆ ਸਰਤਾਜ ਮੈਂ ਵੇਖਾ
ਕਿਹੜਾ ਅਰਸ਼ ਤੋ ਹੋਇਆ ਮੋਹਤਾਜ ਮੈਂ ਵੇਖਾ
ਕਿਤੇ ਦੂਰ ਉਡਾਰੀ “ਹਰਮਨ” ਮਾਰਾ
ਕੱਲਿਆ ਹੀ ਮੈਂ ਵਕ਼ਤ ਗੁਜ਼ਾਰਾ
ਕਦੇ ਵੀ ਕਿਸੇ ਤੋ ਨਾ ਹਾਰਾ
ਭਾਵੇ ਜੁੜ ਬਹਿਣਦਿਆ ਹੋਣ ਚਿੜੀਆਂ ਦੀਆਂ ਡਾਰਾਂ
ਨਾਲੇ ਵੇਖਾ ਕੌਣ ਮੇਰੇ ਲਈ ਰੋਵੇ
ਕਿਹੜਾ ਆਣ ਮੇਰੇ ਕੋਲ ਖਲੋਵੇ
ਕੌਣ ਦੁਖਾਂ ਦੀਆਂ ਪੰਡਾਂ ਢੋਵੈ
ਅਸਲੀ ਚੇਹਰੇ ਦੀ ਪਹਿਚਾਨ ਫੇਰ ਹੋਵੇ
ਹਰ ਕੋਈ ਆਣ ਕੇ ਹੱਕ ਜਤਾ ਜਾਂਦਾ
ਆਪਣਾ ਬਣ ਕੇ ਇਹਸਾਸ ਕਰਵਾ ਜਾਂਦਾ
ਭਾਵੇ ਹਨੇਰਿਆ ਨੂੰ ਮੇਰੇ ਮਿਟਾ ਜਾਂਦਾ
ਪਰ ਫੇਰ ਵੀ “ਬਾਜਵਾ ” ਕਿਉ ਘਬਰਾ ਜਾਂਦਾ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

Leave a comment