ਕੀ ਕਰਾ ਚੰਦਰੀ ਕਿਸਮਤ ਦਾ…

Posted: 18/02/2012 in PUNJABI
ਕੀ ਕਰਾ ਚੰਦਰੀ ਕਿਸਮਤ ਦਾ
ਜੀਨੇ ਕਦੀ ਸਾਥ ਨੀ ਨਿਭਾਇਆ
ਜਦ ਵੀ ਲੱਗਾ ਪਰਖਣ ਇਸ ਨੂੰ
ਲਿਆਨ ਭੁੰਜੇ ਮੈਨੂੰ ਬਿਠਾਇਆ
ਸਜਦੇ ਕੀਤੇ ਨਮਾਜਾਂ ਪੜ੍ਹੀਆਂ
ਹਰ ਦਰ ਤੇ ਭੁਲ ਨੂੰ ਬਖ੍ਸ਼ਾਇਆ
ਜੋ ਵੀ ਮਿਲਿਆ ਛਡ ਕੇ ਤੁਰ ਗਿਆ
ਖੋਰੇ ਕਿਹੋ ਜਿਹਾ ਨਸੀਬ ਬਣਾਇਆ
ਮਿਲਦਾ ਤੇ ਕਿਸੇ ਨੂੰ ਸਬ ਕੁਜ ਨੀ
ਪਰ ਅਫਸੋਸ ਵੀ ਕਦੇ ਨੀ ਜਤਾਇਆ
ਸਾਨੂੰ ਤੇ ਬਸ ਤੂੰ ਹੀ ਮਿਲ ਜਾਂਦਾ
ਅੱਸੀ ਹੋਰ ਨੀ ਰੱਬ ਕੋਲੋ ਕੁਜ ਚਾਹਇਆ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

Leave a comment