ਮੈਂ ਆਇਆ ਪਰਦੇਸ
ਛਡ ਕੇ ਆਪਣਾ ਦੇਸ਼
ਸਾਰਿਆ ਤੋ ਦੂਰ
ਹਾਂ ਮੈਂ ਕਿੰਨਾ ਮਜਬੂਰ
ਦਿਲ ਵੀ ਨੀ ਲੱਗਦਾ
ਤੇ ਯਾਦ ਬੜੀ ਆਉਂਦੀ ਏ
ਨਿਤ ਨਵੀ ਮੁਸੀਬਤਾਂ
ਆਉਣ ਫੇਰਾ ਪਾਉਂਦੀ ਏ
ਚਾਚੇ ਤਾਏ ਮਾਮੇ ਸਾਰੇ
ਬੜੇ ਚੇਤੇ ਆਉਂਦੇ ਨੇ
ਯਾਰਾਂ ਨਾਲ ਗੁਜਾਰੇ ਦਿਨ
ਦਿਲ ਨੂੰ ਬੜਾ ਰੁਵਾਉਂਦੇ ਨੇ
ਤੂੰ ਵੀ ਮੈਨੂ ਰੋਜ ਮਾਏ
ਚੇਤੇ ਕਰਦੀ ਹੋਵੇਂਗੀ
ਕਰ ਕੇ ਤੂੰ ਯਾਦ ਮੈਨੂ
ਅਖਾਂ ਭਰਦੀ ਹੋਵੇਂਗੀ
ਬਾਪੁ ਦੀ ਝਿੜਕ ਨੂੰ ਵੀ
ਕਿੱਦਾ ਮੈਂ ਭੁਲਾਵਾ
ਚਿਤ ਕਰੇ ਆ ਕੇ ਹੁਣੀ
ਰੱਜ ਗੱਲ ਨਾਲ ਲਾਵਾ
ਗੁੱਸਾ ਬੜਾ ਹੁੰਦੇ ਸੀ
ਤੇ ਪਿਆਰ ਵੀ ਕਰਦੇ ਸੀ
ਮੇਰੀ ਸਾਰੀ ਗਲਤੀਆਂ ਨੂੰ
ਮਾਫ਼ ਵੀ ਓਹ ਕਰਦੇ ਸੀ
ਭੈਣ ਨਾਲ ਨਿਤ ਹੀ ਲੜਾਈ ਹੁੰਦੀ ਸੀ
ਸ਼ਾਮੀ ਬਾਪੁ ਨੇ ਫੇਰ ਕਲਾਸ ਲਗਾਈ ਹੁੰਦੀ ਸੀ
ਹਾਥ ਜੋੜ ਕੇ ਮਾਫ਼ੀ ਮੰਗਨੀ ਪੈਂਦੀ ਸੀ
ਕਸੂਰ ਓਹਦਾ ਵੀ ਹੋਵੇ ਪਰ ਗਲਤੀ ਮੰਨਨੀ ਪੈਂਦੀ ਸੀ
ਓਥੋ ਵਾਲਾ ਵੇਲਾ ਬੜਾ ਹੀ ਸੁਖੇਲਾ ਸੀ
ਰਾਤ ਨੂ ਜੁੜ ਬਹਿਣਦੇ ਜਿਵੇ ਲਗਦਾ ਕੋਈ ਮੇਲਾ ਸੀ
ਇਕਠੇਆ ਨੇ ਸਾਰਿਆ ਰੋਟੀ ਖਾਈ ਦੀ ਸੀ
ਨਿਤ ਹੀ ਕੋਈ ਨਵੀ ਗੱਲ ਸੁਨਾਈ ਦੀ ਸੀ
ਖੁਸ ਬੜਾ ਹੋਇਆ ਜਦੋ ਵੀਸਾ ਸੀ ਲਗਿਆ
ਪਰ ਮਾਂ-ਪਓ ਨੇ ਦੁਖ ਸਾਰਾ ਸੀਨੇ ਵਿਚ ਦੱਬਿਆ
ਕਾਲੀ ਬੜੀ ਮੈਨੂ ਸੀ ਬਾਹਰ ਆਉਣ ਦੀ
ਦਿਨ ਰਾਤ ਕੰਮ ਕਰਕੇ ਡਾਲਰ ਕਮਾਉਣ ਦੀ
ਡਾਲਰਾ ਦੇ ਚੱਕਰਾਂ ਚ ਐਸਾ ਮੈਂ ਫਸਿਆ
ਸਾਰਿਆ ਨੂ ਭੁੱਲ ਕੇ ਚੇਤੇ ਕੁਜ ਵੀ ਨਾ ਰਖਿਆ
ਇਥੋ ਦੇ ਰੰਗ ਵਿਚ੍ਹ ਮੈਂ ਵੀ ਰੰਗਿਆ ਗਿਆ
ਮਾੜੇ ਵਕ਼ਤ ਤੇ ਲੋਕਾ ਦੇ ਹਥੋ ਕਈ ਵਾਰੀ ਟੰਗਿਆ ਗਿਆ
ਫੇਰ ਸਮਾਂ ਲੰਘਿਆ ਜਦੋ ਪਿਛੇ ਤੱਕਿਆ
ਹਾਥ ਮੇਰੇ ਖਾਲੀ ਸੀ ਮੈਂ ਕੁਜ ਵੀ ਨਾ ਖਟਿਆ
ਆ ਕੇ ਇਥੇ ਹਰਮਨ ਨੇ ਸਬ ਕੁਜ ਹੀ ਗਵਾ ਲਿਆ
ਨਾ ਚਾਉਦੀਆ ਹੋਏ ਵੀ ਇਥੇ ਰਹਿਣ ਦਾ ਮੰਨ ਬਣਾ ਲਿਆ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )