ਹਾੜਾ ਈ ਓਹ੍ਹ ਮੇਰੇ ਡਾਡੇਈਆ ਰੱਬਾ…..

Posted: 14/12/2011 in PUNJABI
ਹਾੜਾ ਈ ਓਹ੍ਹ ਮੇਰੇ ਡਾਡੇਈਆ ਰੱਬਾ
ਇੰਨਾ ਕਹਿਰ  ਤੂੰ  ਕਾਹਤੋ ਕਮਾਈਆ
ਤੇਰੀ ਰਜਾ ਵਿੱਚ ਰਹਿ ਕੇ ਦਿਨ ਕੱਟਦਾ ਸੀ
ਕਿਓੁ ਦੁਖ ਝੋਲੀ ਤੂੰ ਮੇਰੀ ਪਾਇਆ
ਤੇਰਾ ਨਾ ਲੇ ਕੇ ਸੀ ਸਾਹ ਚਲਦੇ
ਕਿਓੁ ਓਹਨਾ ਨੂੰ ਵੀ ਜਾਵੇ ਕਟਾਇਆ
ਕਿਓੁ ਮੋੜ ਲਿਆ ਤੂੰ ਮੁਖ ਮੈਥੋ
ਏਡਾ ਕੀ ਮੈਂ ਪਾਪ ਕਮਾਇਆ
ਤੇਰਾ ਭਾਣਾ ਮੰਨ ਕੇ ਸਹਿੰਦਾ ਰਿਹਾ ਮੈਂ
ਕਦੇ ਵੀ ਨੀ ਸਿਰ ਨੂੰ ਉਠਾਇਆ
ਮੈਂ ਵੰਡ ਦਾ ਰਿਹਾ ਪਿਆਰ ਹਮੇਸ਼ਾ
ਕਦੇ ਬੁਰਾ ਨੀ ਕਿਸੇ ਦਾ ਚਾਇਆ
ਸਬਰ ਕੀਤਾ ਮੈਨੂੰ  ਜੋ ਵੀ ਮਿਲਿਆ
ਮਾੜਾ ਚੰਗਾ ਲੋਕਾਂ ਤੋ ਅਖਵਾਈਆ
ਹਰ ਦਰ ਤੇ ਮੱਥਾ ਟੇਕਦਾ ਰਿਹਾ ਮੈਂ
ਕਿਸੇ ਨਾਲ ਮੈਂ ਵੈਰ ਨੀ ਕਮਾਇਆ
ਤੇਰਾ ਹੀ ਆਸਰਾ ਹੈ ਰੱਬਾ ਮੈਨੂੰ
ਤੇਰੇ ਬਾਜੋ ਨਾ ਕੋਈ ਹੋਰ ਸਰਮਾਇਆ
ਹੋ ਨਾ ਖਫਾ ਬਕਸ਼ ਦੇ “ਹਰਮਨ” ਨੂੰ
ਤੈਨੂੰ “ਬਾਜਵੇ” ਨੇ ਸਦਾ ਮੰਨ ਵਿਚ ਵਸਾਇਆ
ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )

Leave a comment